ਸਾਹ ਚੱਲਦੇ ਹੋਣਾ ਹੀ ਜਿਉਣ ਦੀ ਨਿਸ਼ਾਨੀ ਨਹੀਂ ਹੁੰਦੀ l ਜ਼ਮੀਰਾਂ ਦੇ ਜਾਗਦੇ ਹੋਣਾ ਜਿਉਣ ਦੀ ਨਿਸ਼ਾਨੀ ਹੁੰਦੀ ਹੈ l
ਵੱਖਰੇ ਰਾਹਾਂ ਤੇ ਚੱਲਣ ਵਾਲਿਆਂ ਮਗਰ ਭੀੜ ਨਹੀਂ ਤੁਰਦੀ ਅਤੇ ਭੀੜ ਕਦੇ ਵੀ ਨਵੇਂ ਰਾਹਾਂ ਦੀ ਖੋਜ ਨਹੀਂ ਕਰਦੀ ਹੁੰਦੀ ਕਿਉਂਕਿ ਭੀੜ ਤਾਂ ਹਮੇਸ਼ਾਂ ਦੂਜਿਆਂ ਦੇ ਮਗਰ ਹੀ ਤੁਰਦੀ ਹੁੰਦੀ ਹੈ l
ਲਾਈਲੱਗਾਂ ਨੂੰ ਕਦੇ ਦਿਮਾਗ ਵਰਤਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਨ੍ਹਾਂ ਨੇ ਸਿਰਫ ਦੂਜੇ ਦੇ ਦਿਮਾਗ ਅਨੁਸਾਰ ਹੀ ਚੱਲਣਾ ਹੁੰਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)