ਜੇਕਰ ਤੁਹਾਨੂੰ ਕਿਸੇ ਦਾ ਵਰਤਮਾਨ ਚੰਗਾ ਲਗਦਾ ਹੈ ਤਾਂ ਇਸ ਵਿੱਚ ਬਹੁਤ ਹੈਰਾਨ ਹੋਣ ਵਾਲੀ ਗੱਲ ਨਹੀਂ ਹੈ l
ਤੁਹਾਨੂੰ ਉਸ ਦੇ ਭੂਤਕਾਲ (Past) ਨੂੰ ਜਾਚਣ ਦੀ ਲੋੜ ਹੈ l ਉਸ ਦਾ ਵਰਤਮਾਨ ਉਸ ਦੇ ਭੂਤਕਾਲ ਵਿੱਚ ਕੀਤੇ ਫੈਸਲਿਆਂ ਕਰਕੇ ਹੀ ਵਧੀਆ ਹੁੰਦਾ ਹੈ l
ਜੇਕਰ ਤੁਸੀਂ ਸੁਪਨਾ ਲੈਂਦੇ ਹੋ ਕਿ ਤੁਹਾਡਾ ਆਉਣ ਵਾਲਾ ਸਮਾਂ ਵੀ ਉਸ ਵਿਅਕਤੀ ਵਰਗਾ ਹੋਵੇ ਤਾਂ ਸੋਚਣ ਦੀ ਲੋੜ ਹੈ ਕਿ ਕੀ ਤੁਸੀਂ ਉਹ ਕੁੱਝ ਕਰ ਸਕਦੇ ਹੋ ਜੋ ਉਸ ਨੇ ਆਪਣੇ ਭੂਤਕਾਲ ਵਿੱਚ ਕੀਤਾ?
ਇਹ ਵੀ ਸੋਚਣ ਦੀ ਲੋੜ ਹੈ ਕਿ ਬਹੁਤ ਕੁੱਝ ਰਾਤੋ ਰਾਤ ਨਹੀਂ ਹੁੰਦਾ l ਤੁਹਾਡੇ ਕੀਤੇ ਅੱਜ ਦੇ ਫੈਸਲੇ ਤੁਹਾਡੇ ਭਵਿੱਖ ਤੇ ਅਸਰ ਪਾਉਂਦੇ ਹਨ l ਆਓ ਆਪਣੇ ਭਵਿੱਖ ਨੂੰ ਵਧੀਆ ਬਣਾਉਣ ਦੇ ਫੈਸਲੇ ਅੱਜ ਹੀ ਕਰੀਏ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147