ਕੱਟੜਤਾ ਕਿਸੇ ਵੀ ਤਰਾਂ ਦੀ ਮਾੜੀ ਹੁੰਦੀ ਹੈ l ਕੱਟੜ ਵਿਅਕਤੀ ਆਜ਼ਾਦ ਹੋ ਕੇ ਨਹੀਂ ਸੋਚ ਸਕਦਾ ਕਿਉਂਕਿ ਉਹ ਇੱਕ ਸੀਮਤ ਦਾਇਰੇ ਵਿੱਚ ਕੈਦ ਹੁੰਦਾ ਹੈ l
ਕੱਟੜ ਧਾਰਮਿਕ ਵਿਅਕਤੀਆਂ ਦੀ ਸੋਚ ਆਪਣੇ ਧਰਮ ਤੱਕ ਹੀ ਸੀਮਤ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਆਪਣਾ ਧਰਮ ਹੀ ਮਹਾਨ ਲਗਦਾ ਹੈ l
ਜਦੋਂ ਕੋਈ ਵਿਅਕਤੀ ਉਨ੍ਹਾਂ ਦੀ ਸੋਚ ਜਾਂ ਉਨ੍ਹਾਂ ਦੇ ਧਰਮ ਤੋਂ ਉਲਟ ਸੋਚ ਰੱਖਦਾ ਹੈ ਤਾਂ ਉਨ੍ਹਾਂ ਨੂੰ ਲਗਦਾ ਹੈ ਕਿ ਉਸ ਵਿਅਕਤੀ ਤੋਂ ਉਨ੍ਹਾਂ ਦੇ ਧਰਮ ਨੂੰ ਖਤਰਾ ਹੋ ਗਿਆ ਹੈ l
ਕੀ ਧਰਮ ਏਨਾ ਕਮਜ਼ੋਰ ਹੋ ਗਿਆ ਹੈ ਕਿ ਕੁੱਝ ਵਿਅਕਤੀਆਂ ਦੀ ਵੱਖਰੀ ਸੋਚ ਹੀ ਉਸ ਲਈ ਖਤਰਾ ਬਣ ਜਾਂਦੀ ਹੈ? ਇਹ ਸੋਚਣ ਦਾ ਵਿਸ਼ਾ ਹੈ l
ਧਰਮ ਤਾਂ ਸ਼ਾਂਤੀ ਦਾ ਉਪਦੇਸ਼ ਦਿੰਦਾ ਹੈ ਪਰ ਧਰਮ ਨੂੰ ਮੰਨਣ ਵਾਲੇ ਇੱਕ ਦਮ ਅਸ਼ਾਂਤ ਕਿਉਂ ਹੋ ਜਾਂਦੇ ਹਨ?
ਬਹੁਤੇ ਗੋਰਿਆਂ ਦੇ ਮੁਲਕਾਂ ਵਿੱਚ ਲੋਕ ਰੱਬ ਜਾਂ ਧਰਮ ਨੂੰ ਨਹੀਂ ਮੰਨਦੇ ਪਰ ਉਹ ਸ਼ਾਂਤੀ ਨਾਲ ਭਰੇ ਪਏ ਹਨ l ਇਨ੍ਹਾਂ ਮੁਲਕਾਂ ਵਿੱਚ ਬਿਜਨਸ ਕਰਨ ਵੇਲੇ ਸ਼ਾਂਤੀ ਵਿੱਚ ਰਹਿਣ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ ਤਾਂ ਕਿ ਗਾਹਕਾਂ ਨਾਲ ਲੜਾਈ ਝਗੜਾ ਨਾ ਹੋਵੇ l
ਇਸ ਕਰਕੇ ਜੇਕਰ ਅਸੀਂ ਬਹੁਤ ਕੁੱਝ ਸਿੱਖਣਾ ਚਾਹੁੰਦੇ ਹਾਂ ਜਾਂ ਨਵੀਆਂ ਪੁਲਾਂਘਾਂ ਪੁੱਟਣੀਆਂ ਚਾਹੁੰਦੇ ਹਾਂ ਤਾਂ ਸਾਨੂੰ ਕੱਟੜਤਾ ਛੱਡ ਕੇ ਜਿੰਦਗੀ ਗੁਜਾਰਨੀ ਪਵੇਗੀ ਨਹੀਂ ਤਾਂ ਅਸੀਂ ਬਹੁਤ ਕੁੱਝ ਸਿੱਖਣ ਤੋਂ ਦੂਰ ਰਹਿ ਜਾਵਾਂਗੇ ਅਤੇ ਸਿਰਫ ਮਹਾਨ ਹੋਣ ਦਾ ਦਾਅਵਾ ਕਰਦੇ ਰਹਾਂਗੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147