ਸ਼ਰਧਾ ਵਾਸਤੇ ਸਬੂਤ ਦੀ ਲੋੜ ਨਹੀਂ ਹੁੰਦੀ ਅਤੇ ਸਚਾਈ ਜਾਨਣ ਲਈ ਸ਼ਰਧਾ ਦੀ ਲੋੜ ਨਹੀਂ ਹੁੰਦੀ l ਸਚਾਈ ਸਬੂਤਾਂ ਤੇ ਹੀ ਨਿਰਭਰ ਕਰਦੀ ਹੈ l
ਰੱਬ ਵਿੱਚ ਸ਼ਰਧਾ ਜਾਂ ਯਕੀਨ ਰੱਖਣ ਵਾਲੇ ਰੱਬ ਨੂੰ ਸਰਬ ਸ਼ਕਤੀਮਾਨ ਮੰਨਦੇ ਹਨ ਅਤੇ ਇਹ ਵੀ ਮੰਨਦੇ ਹਨ ਕਿ ਸਭ ਕੁੱਝ ਰੱਬ ਦੇ ਹੁਕਮ ਅਨੁਸਾਰ ਹੀ ਵਾਪਰਦਾ ਹੈ ਅਤੇ ਕਹਿੰਦੇ ਹਨ ਕਿ ਉਸ ਦੇ ਹੁਕਮ ਨੂੰ ਮੰਨਣਾ ਹੀ ਪੈਂਦਾ ਹੈ l
ਦੂਜੇ ਪਾਸੇ ਸਚਾਈ ਇਹ ਵੀ ਹੈ ਕਿ ਨਿੱਕੇ ਜਿਹੇ ਕਰੋਨਾ ਨੇ ਕਈ ਰੱਬ ਦੇ ਧਾਰਮਿਕ ਅਸਥਾਨਾਂ ਤੇ ਲੌਕ ਡੌਨ ਦੌਰਾਨ ਜਿੰਦਰੇ ਲਗਵਾ ਦਿੱਤੇ ਸੀ l ਸ਼ਾਇਦ ਕਰੋਨਾ ਨੇ ਰੱਬ ਨੂੰ ਸਰਬ ਸ਼ਕਤੀਮਾਨ ਨਹੀਂ ਮੰਨਿਆ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਕਰੋਨਾ ਨੇ ਅਖੌਤੀ ਰੱਬ ਦੇ ਵੀ ਹੱਥ ਖੜ੍ਹੇ ਕਰਵਾ ਦਿੱਤੇ ਸਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ