ਸਚਾਈ ਨੂੰ ਕਬੂਲ ਲੈਣਾ ਵੀ ਮਹਾਨਤਾ ਹੈ l ਜੇ ਸੱਚ ਜਾਣਦੇ ਹੋਏ ਤੁਸੀਂ ਸਚਾਈ ਨਹੀਂ ਕਬੂਲਦੇ ਤਾਂ ਤੁਸੀਂ ਦੂਜਿਆਂ ਨੂੰ ਧੋਖਾ ਨਹੀਂ ਦਿੰਦੇ ਆਪਣੇ ਆਪ ਨੂੰ ਧੋਖਾ ਦਿੰਦੇ ਹੋ l
ਇਹੀ ਆਦਤ ਤੁਹਾਨੂੰ ਸਾਰੀ ਉਮਰ ਝੂਠ ਦੀ ਜਿੰਦਗੀ ਜਿਉਣ ਲਈ ਮਜ਼ਬੂਰ ਕਰਦੀ ਹੈ l ਤੁਸੀਂ ਇੱਕ ਝੂਠ ਨੂੰ ਲੁਕਾਉਣ ਖਾਤਰ ਹੋਰ ਝੂਠ ਬੋਲਦੇ ਹੋ ਅਤੇ ਹਰ ਝੂਠ ਤੁਹਾਨੂੰ ਚੇਤੇ ਰੱਖਣਾ ਪੈਂਦਾ ਹੈ ਜਦ ਕਿ ਸੱਚ ਬਦਲਦਾ ਵੀ ਨਹੀਂ ਅਤੇ ਯਾਦ ਵੀ ਨਹੀਂ ਰੱਖਣਾ ਪੈਂਦਾ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147