ਮੁਸੀਬਤਾਂ ਵਿੱਚ ਘਿਰੇ ਮਨੁੱਖ ਨੂੰ ਹਰ ਪਾਸੇ ਤੋਂ ਧੱਕੇ ਇਸ ਤਰਾਂ ਪੈਂਦੇ ਹਨ ਜਿਵੇੰ ਕੱਪੜੇ ਧੋਣ ਵਾਲੀ ਮਸ਼ੀਨ ਵਿੱਚ ਕੱਪੜਿਆਂ ਨੂੰ ਪੈਂਦੇ ਹਨ l
ਹਿੰਮਤੀ ਅਤੇ ਹਾਂ ਪੱਖੀ ਸੋਚ (Positive Thinking) ਰੱਖਣ ਵਾਲੇ ਲੋਕ ਇਨ੍ਹਾਂ ਮੁਸੀਬਤਾਂ ਵਿੱਚੋਂ ਵੀ ਇਸ ਤਰਾਂ ਨਿੱਖਰ ਕੇ ਬਾਹਰ ਆ ਜਾਂਦੇ ਹਨ ਜਿਸ ਤਰਾਂ ਕੱਪੜੇ ਧੋਣ ਵਾਲੀ ਮਸ਼ੀਨ ਵਿੱਚੋਂ ਨਿੱਖਰ ਕੇ ਕੱਪੜੇ ਬਾਹਰ ਆਉਂਦੇ ਹਨ l
ਨਾਂਹ ਪੱਖੀ ਲੋਕ ਇਨ੍ਹਾਂ ਪਏ ਹੋਏ ਧੱਕਿਆਂ ਨੂੰ ਮਾੜੀ ਕਿਸਮਤ ਕਹਿੰਦੇ ਹਨ ਅਤੇ ਹਾਂ ਪੱਖੀ ਲੋਕ ਇਸ ਨੂੰ ਸਿੱਖਣ ਦਾ ਮੌਕਾ ਕਹਿੰਦੇ ਹਨ l ਇਸ ਕਰਕੇ ਕਿਸੇ ਵੀ ਹਾਲਤ ਵਿੱਚ ਹੌਂਸਲਾ ਨਹੀਂ ਛੱਡਣਾ ਚਾਹੀਦਾ l
ਇਹ ਯਾਦ ਰੱਖਣਾ ਚਾਹੀਦਾ ਹੈ ਕਿ ਹਨੇਰਾ ਕਿੰਨਾ ਵੀ ਸੰਘਣਾ ਹੋਵੇ ਉਹ ਸੂਰਜ ਨੂੰ ਚੜ੍ਹਨੋਂ ਨਹੀਂ ਰੋਕ ਸਕਦਾ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147