-ਆਪਣੇ ਤਜਰਬੇ ਤੇ ਅਧਾਰਤ
ਟੈਕਸ ਇੱਕ ਐਸਾ ਜਾਲ ਹੈ ਜਿਸ ਵਿੱਚ ਮੱਧ ਵਰਗੀ ਲੋਕ ਹੀ ਵੱਧ ਫਸਦੇ ਹਨ ਅਤੇ ਸਾਰੀ ਉਮਰ ਤੜਪਦੇ ਹਨ l ਅਮੀਰ ਤਾਂ ਇਸ ਵਿੱਚ ਫਸਦੇ ਹੀ ਨਹੀਂ l ਜੇ ਫਸ ਵੀ ਜਾਣ ਤਾਂ ਬੜੇ ਅਰਾਮ ਨਾਲ ਬਾਹਰ ਨਿੱਕਲ ਜਾਂਦੇ ਹਨ l
ਟੈਕਸ ਕਨੂੰਨ ਅਮੀਰਾਂ ਦੁਆਰਾ ਆਪਣੇ ਹੱਕ ਵਿੱਚ ਲਿਖਿਆ ਜਾਂਦਾ ਹੈ l ਗਰੀਬ ਟੈਕਸ ਬਿਲਕੁਲ ਘੱਟ ਤਾਰਦੇ ਹਨ ਕਿਉਂਕਿ ਉਹ ਸਰਕਾਰੀ ਭੱਤੇ ਤੇ ਹੁੰਦੇ ਹਨ l ਅਮੀਰ ਆਪਣੇ ਹੱਕ ਦੇ ਕਨੂੰਨ ਕਰਕੇ ਬਚ ਜਾਂਦੇ ਹਨ l ਸਿਰਫ ਮੱਧ ਵਰਗ ਹੀ ਵੱਧ ਟੈਕਸ ਦੇਣ ਲਈ ਬਚਦਾ ਹੈ ਅਤੇ ਸਾਰੀ ਉਮਰ ਸੰਘਰਸ਼ ਕਰਦਾ ਹੈ l ਇਸੇ ਵਰਗ ਦੇ ਲੋਕ ਹੀ ਵੱਧ ਪੜ੍ਹੇ ਲਿਖੇ ਹੁੰਦੇ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ