ਨਸ਼ੇ ਕਰਨ ਨਾਲ ਕੋਈ ਮਸਲੇ ਹੱਲ ਨਹੀਂ ਹੁੰਦੇ ਬਲਕਿ ਹੋਰ ਮਸਲੇ ਪੈਦਾ ਹੁੰਦੇ ਹਨ l ਨਸ਼ਿਆਂ ਨਾਲ ਮਾਨਸਿਕ ਪ੍ਰੇਸ਼ਾਨੀ ਘਟਦੀ ਨਹੀਂ ਹੋਰ ਪੈਦਾ ਹੁੰਦੀ ਹੈ l ਨਸ਼ਿਆਂ ਨਾਲ ਥੋੜ੍ਹੇ ਸਮੇਂ ਲਈ ਮਾਨਸਿਕ ਪ੍ਰੇਸ਼ਾਨੀ ਨੂੰ ਸਿਰਫ ਭੁਲਾਇਆ ਹੀ ਜਾ ਸਕਦਾ ਹੈ ਪਰ ਖਤਮ ਬਿਲਕੁਲ ਨਹੀਂ ਕੀਤਾ ਜਾ ਸਕਦਾ l
ਲੰਬਾ ਸਮਾਂ ਨਸ਼ਾ ਕਰਨ ਨਾਲ ਵਿਅਕਤੀ ਸਦਾ ਵਾਸਤੇ ਇਸ ਦਾ ਆਦੀ ਹੋ ਜਾਂਦਾ ਹੈ ਅਤੇ ਹਮੇਸ਼ਾਂ ਉਸ ਨੂੰ ਨਸ਼ਿਆਂ ਤੇ ਨਿਰਭਰ ਕਰਨਾ ਪੈਂਦਾ ਹੈ l
ਆਪਣੇ ਮਸਲੇ ਹੱਲ ਕਰਨ ਲਈ ਮਸਲਿਆਂ ਦੀ ਜੜ੍ਹ ਲੱਭ ਕੇ ਉਨ੍ਹਾਂ ਦਾ ਹੱਲ ਕਰਨ ਦੀ ਲੋੜ ਹੁੰਦੀ ਹੈ l
ਆਪਣੇ ਮਸਲਿਆਂ ਨੂੰ ਖੁਦ ਹੀ ਹੱਲ ਕੀਤਾ ਜਾ ਸਕਦਾ ਹੈ ਜਾਂ ਸਰਕਾਰਾਂ ਕਰ ਸਕਦੀਆਂ ਹਨ l ਇਸ ਕਰਕੇ ਇਹ ਰਾਹ ਹੀ ਅਪਣਾਉਣ ਦੀ ਲੋੜ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ