ਹਰ ਇਨਸਾਨ ਗੁਣਾਂ ਅਤੇ ਔਗੁਣਾਂ ਨਾਲ ਭਰਿਆ ਹੁੰਦਾ ਹੈ l ਕਈਆਂ ਨੂੰ ਉਸ ਦੇ ਗੁਣ ਵੀ ਔਗੁਣ ਲੱਗ ਸਕਦੇ ਹਨ ਅਤੇ ਕਈਆਂ ਨੂੰ ਔਗੁਣ ਵੀ ਗੁਣ ਲੱਗ ਸਕਦੇ ਹਨ l ਇਹ ਤੁਹਾਡੇ ਉਸ ਨੂੰ ਦੇਖਣ ਦੇ ਨਜ਼ਰੀਏ ਤੇ ਨਿਰਭਰ ਕਰਦਾ ਹੈ l
ਜਿਸ ਤਰਾਂ ਗਲਾਸ ਵਿੱਚ ਅੱਧਾ ਪਾਣੀ ਹੋਵੇ ਤਾਂ ਕੁੱਝ ਲੋਕ ਉਸ ਨੂੰ ਅੱਧਾ ਖਾਲੀ ਗਲਾਸ ਕਹਿਣਗੇ ਅਤੇ ਕੁੱਝ ਅੱਧਾ ਭਰਿਆ ਹੋਇਆ ਕਹਿਣਗੇ l
ਹਰ ਇਨਸਾਨ ਦੇ ਗੁਣਾਂ ਦਾ ਲਾਹਾ ਲੈ ਲੈਣਾ ਚਾਹੀਦਾ ਹੈ ਅਤੇ ਔਗੁਣਾਂ ਨੂੰ ਭੁਲਾ ਦੇਣਾ ਚਾਹੀਦਾ ਹੈ l
ਜਿਆਦਾ ਇਨਸਾਨ ਵਿਅਕਤੀ ਦੇ ਗੁਣਾਂ ਦੀ ਗੱਲ ਘੱਟ ਕਰਦੇ ਹਨ ਪਰ ਔਗੁਣਾਂ ਨੂੰ ਹੀ ਦੇਖਣ ਦੀ ਕੋਸ਼ਿਸ਼ ਕਰਦੇ ਹਨ l ਇਸ ਤਰਾਂ ਕਰਨ ਨਾਲ ਦੂਜਾ ਵਿਅਕਤੀ ਆਪਣੇ ਔਗੁਣ ਤਾਂ ਸੁਧਾਰ ਸਕਦਾ ਹੈ ਪਰ ਤੁਹਾਨੂੰ ਉਸ ਦੇ ਗੁਣਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਤੁਸੀਂ ਗੁਣਾਂ ਵੱਲ ਧਿਆਨ ਹੀ ਨਹੀਂ ਦਿੱਤਾ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147