ਜੇਕਰ ਕਿਸੇ ਬਿਮਾਰੀ ਨੂੰ ਰੋਕਣ ਲਈ ਜਾਂ ਉਸ ਦਾ ਅਸਰ ਘੱਟ ਕਰਨ ਲਈ ਲੋਕਾਂ ਨੇ ਤਿੰਨ ਤਿੰਨ ਟੀਕੇ ਲਗਵਾਏ ਹੋਣ ਅਤੇ ਬਿਮਾਰੀ ਫਿਰ ਵੀ ਤਕਰੀਬਨ ਸਾਰਿਆਂ ਨੂੰ ਜਾਂ ਵੱਡੀ ਗਿਣਤੀ ਨੂੰ ਹੋ ਜਾਵੇ ਤਾਂ ਜੇ ਤੁਸੀਂ ਟੀਕਿਆਂ ਦੇ ਅਸਰ ਪ੍ਰਤੀ ਸਵਾਲ ਨਹੀਂ ਕਰਦੇ ਤਾਂ ਸਮਝੋ ਤੁਸੀਂ ਮਾਨਸਿਕ ਤੌਰ ਤੇ ਦੂਜਿਆਂ ਦੇ ਗੁਲਾਮ ਹੋ ਚੁੱਕੇ ਹੋ ਅਤੇ ਤੁਸੀਂ ਦੂਜਿਆਂ ਦੇ ਕੰਟਰੋਲ ਵਿੱਚ ਹੋ l
ਇਸ ਦੇ ਨਾਲ ਹੀ ਜੇ 3 ਸਾਲਾਂ ਤੋਂ ਥੱਲੇ ਬੱਚੇ ਬਿਨਾਂ ਟੀਕਿਆਂ ਤੋਂ ਹੀ ਸੁਰੱਖਿਅਤ ਰਹਿਣ ਤਾਂ ਮਾੜਾ ਮੋਟਾ ਸੋਚਣਾ ਤਾਂ ਬਣਦਾ ਹੀ ਹੈ l ਉਹ ਵਿਚਾਰੇ 3 ਸਾਲਾਂ ਦੇ ਬੱਚੇ ਤਾਂ ਮਾਸਕ ਵੀ ਨਹੀਂ ਲਗਾਉਂਦੇ ਸਨ ਅਤੇ ਇਨ੍ਹਾਂ ਦੀ ਇਮਿਊਨਟੀ ਵੀ ਕੋਈ ਬਹੁਤੀ ਮਜ਼ਬੂਤ ਨਹੀਂ ਹੁੰਦੀ l
ਸਵਾਲ ਕਰਨਾ ਕਦੇ ਵੀ ਮਾੜਾ ਨਹੀਂ ਹੁੰਦਾ ਅਤੇ ਗੁਨਾਹ ਵੀ ਨਹੀਂ ਹੁੰਦਾ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ