ਕੇਂਦਰ ਸਰਕਾਰ ਵਲੋਂ ਬਣਾਏ ਖੇਤੀਬਾੜੀ ਵਿਰੋਧੀ ਕਨੂੰਨਾਂ ਖਿਲਾਫ ਕਿਸਾਨਾਂ ਦਾ ਸੰਘਰਸ਼ ਪੰਜਾਬ ਵਿੱਚ ਲਗਾਤਾਰ ਜਾਰੀ ਹੈ l ਅੱਜ ਇਹ ਲਿਖਤ ਲਿਖਣ ਵੇਲੇ ਪੰਜਾਬ ਦੀਆਂ 30 ਤੋਂ ਵੱਧ ਕਿਸਾਨ ਜਥੇਬੰਦੀਆਂ ਪੰਜਾਬ ਦੇ ਕਿਸਾਨਾਂ ਨੂੰ ਨਾਲ ਲੈ ਕੇ ਦਿੱਲੀ ਸਰਕਾਰ ਨਾਲ ਟੱਕਰ ਲੈਣ ਲਈ ਜਾ ਰਹੀਆਂ ਹਨ l
ਵਿਦੇਸ਼ਾਂ ਵਿੱਚ ਬੈਠੇ ਬਹੁਤੇ ਪੰਜਾਬੀ ਇਸ ਸੰਘਰਸ਼ ਦੀ ਅਹਿਮੀਅਤ ਨੂੰ ਚੰਗੀ ਤਰਾਂ ਸਮਝਦੇ ਹਨ ਪਰ ਕਈ ਮਜਬੂਰੀਆਂ ਕਾਰਨ ਉਹ ਕਿਸਾਨਾਂ ਦੇ ਸੰਘਰਸ਼ ਵਿੱਚ ਜ਼ਮੀਨੀ ਪੱਧਰ ਤੇ ਪੰਜਾਬ ਜਾ ਕੇ ਸ਼ਾਮਿਲ ਨਹੀਂ ਹੋ ਸਕਦੇ l
ਜਿਥੇ ਕਿਸਾਨਾਂ ਨੂੰ ਹਰ ਇੱਕ ਦੇ ਸਾਥ ਦੀ ਲੋੜ ਹੈ ਉਥੇ ਹੀ ਇਸ ਲੰਬੇ ਸਮੇਂ ਤੱਕ ਚੱਲਣ ਵਾਲੇ ਸੰਘਰਸ਼ ਨੂੰ ਜਾਰੀ ਰੱਖਣ ਲਈ ਆਰਥਿਕ ਮੱਦਦ ਦੀ ਵੀ ਲੋੜ ਹੈ l ਇਸ ਨੂੰ ਮੁੱਖ ਰੱਖਦਿਆਂ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਔਕਲੈਂਡ ਨਿਊਜ਼ੀਲੈਂਡ ਵਲੋਂ ਭਾਰਤੀ ਕਿਸਾਨ ਯੁਨੀਅਨ ਏਕਤਾ ਉਗਰਾਹਾਂ ਦੀ ਆਰਥਿਕ ਮੱਦਦ ਲਈ 62,216 ਰੁਪਏ ਭੇਜੇ ਹਨ ਜੋ ਕਿ ਫੀਸ ਕੱਟ ਕੇ 61,800 ਰੁਪਏ ਉਨ੍ਹਾਂ ਨੂੰ ਅਕਾਊਂਟ ਵਿੱਚ ਪ੍ਰਾਪਤ ਹੋਏ ਹਨ l ਸੰਸਥਾ ਦੇ ਅਹੁਦੇਦਾਰ ਇਸ ਪੋਸਟ ਦੇ ਥੱਲੇ ਇਸ ਬਾਬਤ ਵੀਡੀਓ ਰਾਹੀਂ ਜਾਣਕਾਰੀ ਦੇ ਰਹੇ ਹਨ l
ਇਸ ਗੱਲ ਦੀ ਸਾਂਝ ਪਾ ਕੇ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਔਕਲੈਂਡ ਨਿਊਜ਼ੀਲੈਂਡ ਦੇ ਮੈਂਬਰ ਕਾਮਰੇਡ ਨਛੱਤਰ ਸਿੰਘ ਝੰਡੇ ਵਾਲਾ ਇਸ ਕਿਸਾਨੀ ਸੰਘਰਸ਼ ਵਿੱਚ ਜ਼ਮੀਨੀ ਪੱਧਰ ਤੇ ਸ਼ਾਮਿਲ ਹਨ l ਇਸ ਤੋਂ ਇਲਾਵਾ ਕਾਮਰੇਡ ਨਛੱਤਰ ਸਿੰਘ ਝੰਡੇ ਵਾਲਾ ਪਹਿਲਾਂ ਵੀ ਕਈ ਲੋਕ ਪੱਖੀ ਸੰਘਰਸ਼ਾਂ ਵਿੱਚ ਸ਼ਾਮਲ ਹੋ ਚੁੱਕੇ ਹਨ ਅਤੇ ਅਹਿਮ ਪ੍ਰਾਪਤੀਆਂ ਕਰ ਚੁੱਕੇ ਹਨ l
ਇਸ ਲੋਕ ਪੱਖੀ ਸੰਘਰਸ਼ ਦੀ ਆਰਥਿਕ ਮੱਦਦ ਕਰਨ ਵਾਸਤੇ ਜਿਨ੍ਹਾਂ ਸੱਜਣਾਂ ਨੇ ਨਿਊਜ਼ੀਲੈਂਡ ਤੋਂ ਆਪਣਾ ਯੋਗਦਾਨ ਪਾਇਆ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਔਕਲੈਂਡ ਨਿਊਜ਼ੀਲੈਂਡ ਉਨ੍ਹਾਂ ਦਾ ਧੰਨਵਾਦ ਕਰਦੀ ਹੈ l
ਆਰਥਿਕ ਮੱਦਦ ਕਰਨ ਵਾਲਿਆਂ ਵਿੱਚ ਗੁਰਨਾਮ ਤਰਕਸ਼ੀਲ ਰੋਟੋਰੂਆ, ਇੰਦਰ ਸਿੰਘ ਟਾਕਾਨੀਨੀ, ਬਲਜੀਤ ਖ਼ੈਰਾ, ਰਾਜਾ ਪਰਹਾਰ, ਅਮਰਜੀਤ ਬੰਗੜ, ਪੰਥ ਲਾਲ ਦੜੋਚ, ਕੇ ਕੇ ਢਿੱਲੋਂ, ਗੋਲਡ ਕਲਾਸ ਬਿਲਡਰਸ ਤੋਂ ਤਰਮਿੰਦਰ ਸਿੰਘ ਮਾਣ ਜੀ, ਕੰਵਰਜੀਤ ਸਿੰਘ ਭੁੱਲਰ, ਰਾਜਿੰਦਰ ਸਿੰਘ ਪੁਕੀਕੋਹੀ, ਅਵਤਾਰ ਤਰਕਸ਼ੀਲ ਪੁਕੀਕੋਹੀ, ਧਰਮਪਾਲ ਜੀ ਟਾਕਾਨੀਨੀ, ਪ੍ਰਿੰਸ, ਕੁਲਦੀਪ ਕੌਰ ਜੀ, ਅਹੀਰ ਮਿਊਜ਼ਿਕ ਅਕੈਡਮੀ, ਲੱਕੀ ਟਰਾਂਸਪੋਰਟ, ਨਿਰਮਲਾ ਦੇਵੀ ਜੀ ਪੁਕੀਕੋਹੀ, ਐਮ ਐਸ ਰੰਗਪੁਰੀ, ਬਲਰਾਜ ਸਿੰਘ, ਰਾਜੂ ਤਰਕਸ਼ੀਲ ਅਤੇ ਪ੍ਰਿਤਪਾਲ ਸਿੰਘ ਸ਼ਾਮਿਲ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147