ਭਾਰਤ ਵਿੱਚੋਂ ਨਿਊਜ਼ੀਲੈੰਡ ਵਰਗੇ ਮੁਲਕ ਵਿੱਚ ਆ ਕੇ ਜਿਥੇ ਪੱਕੇ ਹੋਣ ਵਾਸਤੇ ਸੰਘਰਸ਼ ਵੀ ਦਸ ਦਸ ਜਾਂ ਬਾਰਾਂ ਬਾਰਾਂ ਸਾਲ ਕਰਨਾ ਪੈਂਦਾ ਹੈ ਉਥੇ ਹੀ ਆਪਣੇ ਵਾਸਤੇ ਕੰਮ ਲੱਭਣਾ, ਆਪਣੇ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਅਤੇ ਕਮਿਊਨਿਟੀ ਦੀ ਮੱਦਦ ਬਾਰੇ ਸੋਚਣ ਦੇ ਨਾਲ ਨਾਲ ਆਪਣੇ ਵਿਆਹਾਂ ਦਾ ਸੋਚਣਾ, ਬੱਚਿਆਂ ਦੀ ਪੜ੍ਹਾਈ ਲਿਖਾਈ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਸੋਚਣਾ ਇੱਕ ਬਹੁਤ ਵੱਡਾ ਸੰਘਰਸ਼ ਹੁੰਦਾ ਹੈ l ਇਹ ਕੰਮ ਪੰਜਾਬ ਵਿੱਚ ਰਹਿੰਦਿਆਂ ਸੌਖੇ ਹੋ ਜਾਂਦੇ ਹਨ ਕਿਉਂਕਿ ਪੂਰਾ ਪਰਿਵਾਰ ਇਕੱਠਾ ਹੋਣ ਕਰਕੇ ਇੱਕ ਦੂਜੇ ਦੇ ਕੰਮਾਂ ਵਿੱਚ ਮੱਦਦ ਹੋ ਜਾਂਦੀ ਹੈ ਪਰ ਨਿਊਜ਼ੀਲੈਂਡ ਵਰਗੇ ਮੁਲਕ ਵਿੱਚ ਇਹ ਕਾਫੀ ਮੁਸ਼ਕਲ ਕੰਮ ਹੁੰਦਾ ਹੈ ਕਿਉਂਕਿ ਇਹ ਸਾਰੇ ਕੰਮ ਪਤੀ ਪਤਨੀ ਨੂੰ ਹੀ ਕਰਨੇ ਪੈਂਦੇ ਹਨ l
ਬੱਚਿਆਂ ਨੂੰ ਦੋ ਵੇਲੇ ਵੱਖ ਵੱਖ ਸਕੂਲਾਂ ਵਿੱਚ ਚੁੱਕਣਾ ਤੇ ਛੱਡਣਾ, ਡਾਕਟਰਾਂ ਦੇ ਲੈ ਕੇ ਜਾਣਾ, ਉਨ੍ਹਾਂ ਦੇ ਜਾਂਦਿਆਂ ਤੇ ਆਉਂਦਿਆਂ ਖਾਣਾ ਤਿਆਰ ਕਰਨਾ, ਫਿਰ ਟਿਊਸ਼ਨ ਤੇ ਛੱਡਣਾ ਜਾਂ ਗੇਮ ਦੀ ਪ੍ਰੈਕਟਿਸ ਤੇ ਲੈ ਕੇ ਜਾਣਾ ਅਤੇ ਫਿਰ ਇੱਕ ਦਿਨ ਗੇਮ ਤੇ ਲੈ ਕੇ ਜਾਣਾ l ਉਹ ਵੀ ਵੱਖ ਵੱਖ ਬੱਚਿਆਂ ਨੂੰ ਵੱਖ ਵੱਖ ਥਾਵਾਂ ਤੇ l ਕਈ ਵਾਰ ਤਾਂ ਸਾਡੀਆਂ ਦੋਨੋਂ ਕਾਰਾਂ ਬੱਚਿਆਂ ਦੇ ਕੰਮਾਂ ਤੇ ਹੀ ਲੱਗੀਆਂ ਹੁੰਦੀਆਂ ਸਨ l
ਸਾਡੇ ਬੇਟੇ ਫੁੱਟਬਾਲ ਖੇਡਣ ਦੇ ਬਚਪਨ ਤੋਂ ਹੀ ਸ਼ੌਕੀਨ ਸਨ l ਉਨ੍ਹਾਂ ਵਿੱਚੋਂ ਲਵਦੀਪ ਸਿੰਘ ਨੇ ਫੁਟਬਾਲ ਖੇਡਦਿਆਂ ਕਾਫੀ ਪ੍ਰਾਪਤੀਆਂ ਕੀਤੀਆਂ l
ਪ੍ਰਾਇਮਰੀ ਸਕੂਲ ਵਿੱਚ ਖੇਡਦਿਆਂ ਇੱਕ ਸਾਲ ਪਲੇਅਰ ਆਫ ਦਾ ਯੀਅਰ ਰਿਹਾ l ਫਿਰ ਪਾਪਾਕੁਰਾ ਵਿੱਚ ਹੋਏ ਮੈਲਕਮ ਕੋਵੀ ਟੂਰਨਾਮੈਂਟ ਵਿੱਚ 24 ਟੀਮਾਂ ਵਿੱਚੋਂ ਪਲੇਅਰ ਆਫ ਦਾ ਟੂਰਨਾਮੈਂਟ ਰਿਹਾ l ਪਿਛਲੀਆਂ ਨਿਊਜ਼ੀਲੈਂਡ ਵਿੱਚ ਹੋਈਆਂ ਸਿੱਖ ਗੇਮਾਂ ਵਿੱਚ ਉਸ ਦੀ ਟੀਮ ਜੇਤੂ ਰਹੀ l ਹੁਣੇ ਮਾਲਵਾ ਸਪੋਰਟਸ ਕਲੱਬ ਵਲੋਂ ਕਰਵਾਏ ਟੂਰਨਾਮੈਂਟ ਵਿੱਚ ਉਨ੍ਹਾਂ ਦੀ ਟੀਮ ਪੰਜਾਬ ਰਾਈਡਰ ਜੇਤੂ ਰਹੀ l ਇਸ ਟੂਰਨਾਮੈਂਟ ਵਿੱਚ ਪੰਜਾਬ ਰਾਈਡਰ ਦੇ ਤਿੰਨ ਮੈਚ ਹੋਏ ਅਤੇ ਇਨ੍ਹਾਂ ਨੇ ਤਿੰਨਾਂ ਵਿੱਚ ਹੀ ਜਿੱਤ ਪ੍ਰਾਪਤ ਕੀਤੀ l ਫਾਈਨਲ ਵਿੱਚ ਜਿੱਤ 3-0 ਨਾਲ ਹੋਈ l
ਲਵਦੀਪ 16 ਸਾਲ ਦੀ ਉਮਰ ਵਿੱਚ ਹੀ ਛੋਟੇ ਬੱਚਿਆਂ ਨੂੰ ਫੁਟਬਾਲ ਦੀ ਕੋਚਿੰਗ ਕਰਨ ਲੱਗ ਪਿਆ ਸੀ ਅਤੇ 17 ਸਾਲ ਦੀ ਉਮਰ ਤੋਂ ਫੁਟਬਾਲ ਦੇ ਵੱਡੀ ਉਮਰ ਵਾਲੇ ਖਿਡਾਰੀਆਂ ਨਾਲ ਖੇਡ ਰਿਹਾ ਹੈ ਅਤੇ ਇੰਗਲੈਂਡ ਵਿੱਚ ਵੀ ਜਾ ਕੇ ਫੁਟਬਾਲ ਖੇਡ ਚੁੱਕਾ ਹੈ l ਲਵਦੀਪ ਨੇ ਗੋਰਿਆਂ ਨਾਲ ਖੇਡਦਿਆਂ ਹੋਰ ਵੀ ਕਈ ਪ੍ਰਾਪਤੀਆਂ ਕੀਤੀਆਂ l
ਹੁਣੇ ਜਦੋਂ ਲਵਦੀਪ ਨੂੰ ਫੁੱਲ ਡਰਾਈਵਿੰਗ ਲਾਇਸੈਂਸ ਮਿਲਿਆ ਤਾਂ ਮੇਰੇ ਵਲੋਂ ਹੇਠ ਫੋਟੋ ਵਿੱਚ ਦਿੱਤੀ ਲੈਕਸਸ ਕਾਰ ਦੋ ਦਿਨ ਪਹਿਲਾਂ ਗਿਫਟ ਦੇ ਤੌਰ ਤੇ ਦਿੱਤੀ ਗਈ l ਇਹ ਤੋਹਫ਼ਾ ਲੈ ਕੇ ਲਵਦੀਪ ਬਹੁਤ ਖੁਸ਼ ਹੈ l
ਮਾਪੇ ਵੀ ਸ਼ਾਇਦ ਆਪਣੇ ਬੱਚਿਆਂ ਦੀਆਂ ਪ੍ਰਾਪਤੀਆਂ ਤੇ ਖੁਸ਼ੀਆਂ ਦੇਖ ਕੇ ਆਪਣੇ ਔਖੇ ਦਿਨ ਭੁੱਲ ਜਾਂਦੇ ਹਨ l ਆਪ ਨਾਲ ਸਾਂਝ ਪਾ ਕੇ ਮਾਣ ਮਹਿਸੂਸ ਕਰ ਰਿਹਾ ਹਾਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147