ਕਿਸਮਤ ਕੋਰਾ ਕਾਗਜ਼ ਹੁੰਦੀ ਹੈ ਜਿਸ ਤੇ ਕੁੱਝ ਵੀ ਲਿਖਿਆ ਨਹੀਂ ਹੁੰਦਾ l
ਆਪਣੀ ਮਿਹਨਤ ਨਾਲ ਇਸ ਕੋਰੇ ਕਾਗਜ਼ ਤੇ ਕੁੱਝ ਵੀ ਲਿਖਿਆ ਜਾ ਸਕਦਾ ਹੈ l
ਕਿਸਮਤ ਵਿੱਚ ਕੁੱਝ ਲਿਖਣ ਵਾਲਾ ਅਸਮਾਨ ਜਾਂ ਪਤਾਲ ਵਿੱਚ ਨਹੀਂ ਰਹਿੰਦਾ ਅਤੇ ਨਾ ਹੀ ਕਿਸੇ ਧਾਰਮਿਕ ਅਸਥਾਨ ਵਿੱਚ ਰਹਿੰਦਾ ਹੈ l
ਕਿਸਮਤ ਰੂਪੀ ਕੋਰੇ ਕਾਗਜ਼ ਉੱਤੇ ਕਿਸੇ ਸੁੱਖਣਾ ਜਾਂ ਪ੍ਰਾਰਥਨਾ ਦਾ ਕੋਈ ਅਸਰ ਨਹੀਂ ਹੁੰਦਾ l
ਇਸ ਕੋਰੇ ਕਾਗਜ਼ ਦਾ ਵਿਅਕਤੀ ਖੁਦ ਹੀ ਮਾਲਕ ਹੁੰਦਾ ਹੈ ਅਤੇ ਉਸ ਉੱਪਰ ਲਿਖਣ ਦਾ ਖੁਦ ਹੀ ਜਿੰਮੇਵਾਰ ਹੁੰਦਾ ਹੈ l
ਕਿਸਮਤ ਨੂੰ ਕੋਸਣ ਦੀ ਬਜਾਏ ਉਠੋ ਹਿੰਮਤ ਕਰੋ ਤਾਂ ਜੋ ਕੋਰੇ ਕਾਗਜ਼ ਤੇ ਉਹ ਕੁੱਝ ਲਿਖ ਸਕੀਏ ਜੋ ਤੁਹਾਡੀ ਇੱਛਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147