SHAHEED BHAGAT SINGH CHARITABLE TRUST

ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰਸਟ

Shaheed Bhagat Singh Charitable Trust (Regd)

0800 MANAVTA

ਨਿਊਜੀਲੈਂਡ ਵਿੱਚ ਹੋਰ ਸਾਥੀਆਂ ਨਾਲ ਮਿਲ ਕੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ (ਰਜਿ) ਸੰਨ 2008 ਵਿੱਚ ਹੋਂਦ ਵਿੱਚ ਲਿਆਂਦੀ| ਸੰਸਥਾ ਦਾ ਮਕਸਦ ਵਿਗਿਆਨਿਕ ਅਤੇ ਤਰਕਸ਼ੀਲ ਵਿਚਾਰਧਾਰਾ ਨੁੰ ਪ੍ਰਫੁੱਲਤ ਕਰਨਾ, ਜਾਤਾਂ-ਪਾਤਾਂ, ਧਰਮਾਂ ਅਤੇ ਮੁਲਕਾਂ ਤੋਂ ਉੱਪਰ ਉੱਠ ਕੇ ਲੋਕਾਂ ਵਿੱਚ ਬਰਾਬਰਤਾ ਲਿਆਉਣ ਦੇ ਯਤਨ ਕਰਨੇ, ਭਖਦੇ ਮਸਲਿਆਂ ਤੇ ਕੰਮ ਕਰਨੇ, ਮੁਲਕ ਵਿੱਚ ਪੜਨ ਆਏ ਵਿਦਿਆਥੀਆਂ ਨੂੰ ਸਹਿਯੋਗ ਦੇਣਾ, ਲੋਕ ਪੱਖੀ ਲੇਖਕਾਂ ਨੂੰ ਉਤਸ਼ਾਹਿਤ ਕਰਨਾ, ਲੋਕਾਂ ਦੀਆਂ ਮਾਨਸਿਕ ਸਮੱਸਿਆਵਾਂ ਨੂੰ ਤਰਕ ਦੇ ਅਧਾਰ ਤੇ ਹੱਲ ਕਰਨ ਲਈ ਸਹਿਯੋਗ ਦੇਣਾ, ਲੋਕਾਂ ਤੇੱਕ ਤਰਕਸ਼ੀਲ, ਵਿਗਿਆਨਿਕ ਅਤੇ ਹੋਰ ਅਗਾਂਹ ਵਧੂ ਕਿਤਾਬਾਂ ਪਹੁੰਚਾਉਣਾ ਅਤੇ ਸਲਾਨਾ ਸੈਮੀਨਾਰ ਕਰਕੇ ਵੱਖ-ਵੱਖ ਲੋਕ ਪੱਖੀ ਸ਼ਖਸ਼ੀਅਤਾਂ ਨੂੰ ਵੱਖ-ਵੱਖ ਮੁਲਕਾਂ ਤੋਂ ਬੁਲਾ ਕੇ ਲੋਕਾਂ ਦੇ ਰੂਬਰ੍ਹੂ ਕਰਨਾ ਸ਼ਾਮਿਲ ਹੈ| ਇਸ ਸੰਸਥਾ ਦੇ ਸਾਰੇ ਮੈਂਬਰ ਬਿਨਾਂ ਤਨਖਾਹ ਤੋਂ ਕੰਮ ਕਰਦੇ ਹਨ|

ਕਿਸਾਨੀ ਸੰਘਰਸ਼ ਨੂੰ ਸਮਰਪਤ ਵਿਸ਼ੇਸ਼ ਅੰਕ ਵਾਸਤੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਔਕਲੈਂਡ ਨਿਊਜ਼ੀਲੈਂਡ ਵਲੋਂ ਆਰਥਿਕ ਸਹਾਇਤਾ ਭੇਜੀ ਗਈ l ਇਸ ਦੀ 5,000 ਕਾਪੀ ਛਾਪ ਕੇ ਵੰਡੀ ਗਈ l ਆਪਣੇ ਵਲੋਂ ਸਾਰੇ ਪ੍ਰਬੰਧਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਾ ਹਾਂ l